ਫਤਹਿਗੜ੍ਹ ਸਾਹਿਬ, 14 ਸਤੰਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ ):- ਮੰਦਿਰ ਸ੍ਰੀ ਨੈਣਾਂ ਦੇਵੀ ਪ੍ਰਬੰਧਕ ਕਮੇਟੀ ਧਰਮ ਨਗਰੀ ਸਰਹਿੰਦ ਸ਼ਹਿਰ ਵਲੋਂ ਵੱਖ-ਵੱਖ ਧਾਰਮਿਕ ਸੰਸਥਾਵਾਂ ’ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੰਦਿਰ ਸ੍ਰੀ ਨੈਣਾ ਦੇਵੀ ਸਰਹਿੰਦ ਸ਼ਹਿਰ ਵਿਖੇ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਸਪਤਾਹਿਕ ਮਹਾਂ ਯੱਗ ਸੰਬੰਧੀ ਕਲਸ਼ ਯਾਤਰਾ ਕੱਢੀ ਗਈ, ਜਿਸ ਦੀ ਸ਼ੁਰੂਆਤ ਮਹੰਤ ਲਾਲ ਗਿਰੀ ਮਹਾਰਾਜ ਪੀਠਾਦੀਸ਼ਵਰ ਸ੍ਰੀ ਸ਼ਾਨਾਲੇਸ਼ਵਰ ਮਹਾਦੇਵ ਸ਼ਿਵ ਮੰਦਿਰ ਨਲਾਸ, ਨੰਗਲੀ ਆਸ਼ਰਮ ਸਰਹਿੰਦ ਦੇ ਸੰਤ ਧਰਮ ਅਰਾਧਨਾ ਅਨੰਦ ਅਤੇ ਸੰਤ ਧਰਮ ਸਾਧਨਾ ਨੰਦ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜਦ ਕਿ ਵਿਸ਼ੇਸ਼ ਤੌਰ ਤੇ ਵਿਧਾਇਕ ਲਖਬੀਰ ਸਿੰਘ ਰਾਏ ਦੇ ਭਤੀਜੇ ਕੰਵਰਵੀਰ ਸਿੰਘ ਰਾਏ ਨੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ। ਜਾਣਕਾਰੀ ਦਿੰਦਿਆਂ ਪ੍ਰਧਾਨ ਵਿਨੋਦ ਠੁਕਰਾਲ, ਪ੍ਰੈੱਸ ਸਕੱਤਰ ਸੁਰੇਸ਼ ਸ਼ਰਮਾ ਤੇ ਪ੍ਰੋਜੈਕਟ ਖ਼ਜ਼ਾਨਚੀ ਪਵਨ ਵਰਮਾ ਨੇ ਦੱਸਿਆ ਕਿ ਮੰਦਿਰ ਸ੍ਰੀ ਨੈਣਾਂ ਦੇਵੀ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ, ਜਿਸ ਵਿਚ ਮੁੱਖ ਯਜਮਾਨ ਊਸ਼ਾ ਧਵਨ ਤੇ ਲੇਖਰਾਜ ਧਵਨ ਵਲੋਂ ਪੂਜਾ ਅਰਚਨਾ ਕਰਵਾਈ ਗਈ, ਜਿਸ ਉਪਰੰਤ ਮੰਦਿਰ ਸ੍ਰੀ ਨੈਣਾਂ ਦੇਵੀ ਮੰਦਿਰ ਤੋਂ ਕਲਸ਼ ਯਾਤਰਾ ਕੱਢੀ ਗਈ, ਜਿਸ ’ਚ ਆਸ਼ੂ ਮੋਦਗਿਲ ਸ੍ਰੀ ਜੀ ਕਿਰਪਾ ਮੰਡਲ ਬਸੀ ਪਠਾਣਾ ਵਾਲਿਆਂ ਵਲੋਂ ਭਗਵਾਨ ਕ੍ਰਿਸ਼ਨ ਦੇ ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਗਿਆ ਤੇ ਕਲਸ਼ ਯਾਤਰਾ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਬਾਜ਼ਾਰਾਂ ’ਚ ਹੁੰਦੀ ਹੋਈ ਵਾਪਿਸ ਮੰਦਿਰ ਆ ਕੇ ਸਮਾਪਤ ਹੋਈ, ਜਿਸ ਦਾ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸ਼ਾਮ 4 ਵਜੇ ਤੋਂ ਪ੍ਰਭੂ ਇੱਛਾ ਤੱਕ ਕਥਾ ਵਾਚਕ ਵਿਸ਼ਾਲ ਠਾਕੁਰ ਨੰਗਲੀ ਆਸ਼ਰਮ ਵਾਲਿਆਂ ਵੱਲੋਂ ਕਥਾ ਕੀਤੀ ਜਾਵੇਗੀ, ਜਿਸ ਲਈ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਕਥਾ ਮਹਾਯੱਗ ’ਚ ਹੁਮ ਹੁਮਾ ਕੇ ਪਹੁੰਚਣ ਤੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਇਸ ਮੌਕੇ ਭਗਵਾਨ ਸਰੂਪ ਸ਼ਰਮਾ, ਸੁਰਿੰਦਰ ਸ਼ਰਮਾ, ਰਣਜੀਤ ਪੁਰੀ, ਰਵਿੰਦਰ ਪੁਰੀ, ਪਵਨ ਕੁਮਾਰ ਭੱਟ, ਵਿਜੈ ਪਾਠਕ, ਸੰਦੀਪ ਮੈਂਗੀ, ਚੇਅਰਮੈਨ ਪਰਮਿੰਦਰ ਜੋਸ਼ੀ, ਸ਼੍ਰੀਮਤੀ ਵਿਜੇ ਤੀਵਾੜੀ ਰਹਿਮਤ ਇੰਟਰਪ੍ਰਾਈਸਸ ਤੋਂ ਰਾਹੁਲ ਕੁਮਾਰ, ਕੇਵਲ ਕ੍ਰਿਸ਼ਨ ਸ਼ਰਮਾ, ਹਰੀ ਚੰਦ ਗਾਬਾ, ਰਵਿੰਦਰ ਮੋਹਨ ਸ਼ਰਮਾ, ਅਮਨਦੀਪ ਧੀਮਾਨ , ਸੈਣੀ, ਬ੍ਰਾਹਮਣ ਸਭਾ ਦੇ ਪ੍ਰਧਾਨ ਵਰਿੰਦਰ ਰਤਨ, ਸੁਰੇਸ਼ ਭਰਦਵਾਜ, ਸੁਰਿੰਦਰ ਭਰਦਵਾਜ, ਸਮੀਰ ਸ਼ਰਮਾ ਮਨੀਸ਼ ਸ਼ਰਮਾ ਐਡਵੋਕੇਟ ਸੁਮਿਤ ਗੁਪਤਾ ਹੇਮਰਾਜ ਧੀਮਾਨ, ਵਿਨੈ ਗੁਪਤਾ, ਸੰਦੀਪ ਚਾਵਲਾ, ਲਲਿਤ ਕੁਮਾਰ,ਹਰਮਿੰਦਰ ਸੂਦ ਬਿੱਟੂ ਅਮਿਤ ਗੋਇਲ ਬਸੀ ਪਠਾਣਾ ਸ਼੍ਰੀ ਹਨੂੰਮਾਨ ਸੇਵਾ ਦਲ ਤੋਂ ਸ਼ਸ਼ੀ ਉੱਪਲ ਸ੍ਰੀ ਕ੍ਰਿਸ਼ਨਾ ਸੇਵਾ ਸੰਮਤੀ ਦੇ ਮੈਂਬਰ ਆਦਿ ਤੋਂ ਇਲਾਵਾ ਸ੍ਰੀ ਨੈਣਾ ਦੇਵੀ ਮੰਦਿਰ ਮਹਿਲਾ ਕੀਰਤਨ ਮੰਡਲੀ ਤੇ ਵੱਡੀ ਗਿਣਤੀ ’ ਸ਼ਹਿਰ ਦੀਆਂ ਮਹਿਲਾਵਾਂ ਹਾਜ਼ਿਰ ਸਨ।
0 Comments