BREAKING NEWS

6/recent/ticker-posts

ਵਿਧਾਇਕ ਰਾਏ ਨੇ 17 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ

ਫ਼ਤਿਹਗੜ੍ਹ ਸਾਹਿਬ, 5 ਅਕਤੂਬਰ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਅੱਜ ਵਾਰਡ ਨੰਬਰ 11, ਸੇਠੀ ਮੁਹੱਲਾ ਵਿੱਚ 17 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੀ ਮੁਰੰਮਤ ਤੇ ਨਵੀਨੀਕਰਨ, ਇੰਟਰਲਾਕਿੰਗ ਟਾਈਲਾਂ ਦਾ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਲਖਵੀਰ ਰਾਏ ਨੇ ਕਿਹਾ ਕਿ ਸਰਹਿੰਦ- ਫਤਿਹਗੜ੍ਹ ਸਾਹਿਬ ਹਲਕੇ ਵਿੱਚ ਵਿਕਾਸ ਦੇ ਕੰਮ ਲਗਾਤਾਰ ਤੇ ਤੇਜ਼ ਰਫ਼ਤਾਰ ਨਾਲ ਜਾਰੀ ਹਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦਾ ਮਕਸਦ ਲੋਕਾਂ ਨੂੰ ਬਿਹਤਰ ਸੜਕਾਂ, ਸਾਫ਼ ਸਫ਼ਾਈ ਅਤੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। “ਕਿਸੇ ਵੀ ਇਲਾਕੇ ਨੂੰ ਪਿੱਛੇ ਨਹੀਂ ਛੱਡਿਆ ਜਾਵੇਗਾ। ਵਿਕਾਸ ਸਾਡੀ ਪ੍ਰਾਥਮਿਕਤਾ ਹੈ,”
ਇਸ ਮੌਕੇ ਸਥਾਨਕ ਵਾਸੀਆਂ ਨੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਈ ਸਾਲਾਂ ਤੋਂ ਪੈਂਡਿੰਗ ਪਈਆਂ ਗਲੀਆਂ ਦੀ ਮੁਰੰਮਤ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸ. ਲਖਬੀਰ ਸਿੰਘ ਰਾਏ ਹਮੇਸ਼ਾਂ ਹੀ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਰਹਿੰਦੇ ਹਨ ਤੇ ਹਲਕੇ ਦੇ ਹਰੇਕ ਵਾਰਡ ਵਿੱਚ ਵਿਕਾਸ ਕਾਰਜਾਂ ਨੂੰ ਪ੍ਰਾਥਮਿਕਤਾ ਦੇ ਰਹੇ ਹਨ।
      ਉਹਨਾਂ ਕਿਹਾ ਕਿ ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਇਲਾਕੇ ਦੀ ਨੁਹਾਰ ਬਦਲਣ ਦੇ ਲਈ ਵਿਕਾਸ ਕਾਰਜ ਜਾਰੀ ਹਨ ਇਸ ਵਾਰਡ ਦੇ ਵਿੱਚ ਕੁੱਝ ਸਮਾਂ ਪਹਿਲਾਂ ਸੀਵਰੇਜ ਪਾਉਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਸੀ। ਜੋ ਲਗਭਗ ਕੰਪਲੀਟ ਹੋ ਗਿਆ ਹੈ। ਸ਼ਹਿਰ ਦੇ ਕੁਝ ਇਲਾਕੇ ਸੀਵਰੇਜ ਸਹੂਲਤ ਤੋਂ ਵਾਂਝੇ ਸਨ, ਉਹਨਾਂ ਨੂੰ ਸੀਵਰੇਜ ਦੇ ਨਾਲ ਜੋੜਨ ਦੇ ਲਈ ਹੋਰ ਕਈ ਵਾਰਡਾਂ ਦੇ ਵਿੱਚ ਵੀ ਸੀਵਰੇਜ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।  ਇਸ ਮੌਕੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦਾ ਵਾਰਡ ਨੰਬਰ 11 ਦੇ ਨਿਵਾਸੀਆਂ ਵੱਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ l ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਪਾਵੇਲ ਹਾਂਡਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਲਖਵੀਰ ਰਾਏ ਨੂੰ ਜੀ ਆਇਆ ਕਿਹਾl 
ਇਸ ਮੌਕੇ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੇ “ ਲਖਬੀਰ ਸਿੰਘ ਰਾਏ ਜਿੰਦਾਬਾਦ ” ਦੇ ਨਾਅਰੇ ਲਗਾਏ ਅਤੇ ਉਨ੍ਹਾਂ ਦਾ ਤਹਿ ਦਿਲੋਂ ਸਵਾਗਤ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਆਪ ਪਾਰਟੀ ਪਵੇਲ ਹਾਂਡਾ, ਬਲਵੀਰ ਸੋਢੀ, ਰਮੇਸ਼ ਕੁਮਾਰ ਸੋਨੂੰ, ਆਪ ਪਾਰਟੀ ਦੇ ਬਲਾਕ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੈੜੇ, ਸਤੀਸ਼ ਲੁਟੌਰ, ਮਾਨਵ ਟਿਵਾਣਾ, ਮਨਜੀਤ ਸਿੰਘ ਰਾਜੂ, ਦਰਸ਼ਨ ਸਿੰਘ, ਸਨੀ ਸੇਖੜੀ, ਕੁਲਦੀਪ ਸਿੰਘ,  ਸ਼ੀਤੂ ਵੋਹਰਾ ਕਿਰਪਾਲ ਸਿੰਘ, ਕੈਪਟਨ ਸਤਨਾਮ ਸਿੰਘ, ਵਿੱਕੀ ਸੇਠੀ, ਜਤਿੰਦਰ ਚੱਡਾ, ਨਰਿੰਦਰ ਸਿੰਘ, ਬਖਸ਼ੀਸ਼ ਸਿੰਘ, ਮਾਧੁਰ ਹਾਂਡਾ, ਠੇਕੇਦਾਰ ਮਨੀਰਤਨ ਸਮੇਤ ਵੱਡੀ ਗਿਣਤੀ ਦੇ ਵਿੱਚ ਮੁਹੱਲਾ ਨਿਵਾਸੀ ਹਾਜ਼ਰ ਸਨ।

Post a Comment

0 Comments