BREAKING NEWS

6/recent/ticker-posts

ਏਡਿਡ ਸਕੂਲ ਅਧਿਆਪਕ ਯੂਨੀਅਨ ਨੇ MLA ਰਾਏ ਨੂੰ ਦਿੱਤਾ ਮੰਗ ਪੱਤਰ

ਫਤਿਹਗੜ੍ਹ ਸਾਹਿਬ, 4 ਅਕਤੂਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਨੇ ਵਿਧਾਇਕ ਲਖਵੀਰ ਸਿੰਘ ਰਾਏ ਨੂੰ ਇਕ ਮੰਗ ਪੱਤਰ ਸੌਂਪ ਮੰਗ ਕੀਤੀ ਗਈ, ਕਿ ਏਡਿਡ ਸਟਾਫ਼ ਨੂੰ 6 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਾਰਨ ਅਧਿਆਪਕਾਂ ਚ ਰੋਸ ਦੀ ਲਹਿਰ ਹੈ । ਇਸ ਸਬੰਧੀ ਗੱਲ ਕਰਦੇ ਹੋਏ ਮਲਕੀਤ ਸਿੰਘ ਜਿਲ੍ਹਾ ਪ੍ਰਧਾਨ, ਪ੍ਰਿੰਸੀਪਲ ਅੰਜੂ ਕੌੜਾ, ਪ੍ਰਿੰਸੀਪਲ ਅਮਿਤ ਸ਼ਰਮਾ, ਸਤਨਾਮ ਸਿੰਘ, ਸਰੇਸ਼ ਕੁਮਾਰ, ਰਵੀ ਸੂਦ ਅਤੇ ਮਹੇਸ਼ ਗੌਤਮ ਨੇ ਦੱਸਿਆ ਕਿ ਕਿ ਪੰਜਾਬ ਚ 450 ਏਡਿਡ ਸਕੂਲ ਸਿੱਖਿਆ ਦੇ ਖੇਤਰ ਵਿਚ ਆਪਣਾ ਯੋਗਦਾਨ ਪਾ ਰਹੇ ਹਨ , ਪਰ ਇਨ੍ਹਾਂ ਸਕੂਲਾਂ ਦੇ ਕਰਮਚਾਰੀ ਅਪ੍ਰੈਲ 2025 ਤੋਂ ਬਿਨ੍ਹਾਂ ਤਨਖਾਹਾਂ ਕੰਮ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਬਿਨ੍ਹਾਂ ਤਨਖਾਹ ਤੋਂ ਕੰਮ ਕਰਨਾ ਔਖਾ ਹੋਇਆ ਪਿਆ ਹੈ,  ਕਿਉਕਿ ਕਰਮਚਾਰੀਆ ਵਲੋਂ ਕਿਸੇ ਨਾ ਕਿਸੇ ਤਰ੍ਹਾਂ ਦੇ ਕਰਜੇ ਲਏ ਹੋਏ ਹਨ ਤੇ ਕਾਰਜਿਆ ਦੀ ਭਰਪਾਈ ਨਾ ਹੋਣ ਕਾਰਨ ਕਰਚਾਰੀਆ ਸਮੇਤ ਬੈਂਕ ਅਧਿਕਾਰੀ ਵੀ ਪ੍ਰੇਸ਼ਾਨ ਹਨ । ਉਨ੍ਹਾਂ ਕਿਹਾ ਕਿ ਸਰਕਾਰ ਇਕ ਪਾਸੇ ਸਿੱਖਿਆ ਦੇ ਖੇਤਰ ਚ ਕ੍ਰਾਤੀ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਏਡਿਡ ਸਕੂਲਾਂ ਦੇ ਸਟਾਫ਼ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ । ਉਨ੍ਹਾਂ ਕਿਹਾ ਕਿ ਅਕਾਲੀ ਕਾਗਰਸ ਸਮੇਂ ਕਦੇ ਵੀ ਏਡਿਡ ਸਟਾਫ਼ ਦੀ ਅਜਿਹੀ ਹਾਲਤ ਨਹੀਂ ਹੋਈ ਸੀ । ਉਨ੍ਹਾਂ ਕਿਹਾ ਕਿ ਸੂਬੇ ਦੇ ਵੱਡੇ ਵੱਡੇ ਖਿਡਾਰੀ ਤੇ ਮਾਣਯੋਗ ਸਖ਼ਸੀਅਤਾਂ ਏਡਿਡ ਸਕੂਲਾਂ ਚ ਪੜ੍ਹੀਆ ਹਨ ਤੇ ਹੁਣ ਏਡਿਡ ਸਕੂਲਾਂ ਨੂੰ ਸਰਕਾਰ ਵੱਲ ਵੇਖਣਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਏਡਿਡ ਸਕੂਲਾਂ ਦੇ ਕਰਮਚਾਰੀਆ ਦੀ ਤਨਖ਼ਾਹ ਜਲਦ ਤੋਂ ਜਲਦ ਜਾਰੀ ਕਰੇ ।

Post a Comment

0 Comments