ਸਾਨੂੰ ਆਪਣੇ ਸੱਭਿਆਚਾਰ ਤੇ ਵਿਰਾਸਤ ਚ ਮਿਲੀਆਂ ਨੇ ਖੇਡਾਂ:- ਕੈੜੇ, ਸੋਢੀ
ਫਤਹਿਗੜ੍ਹ ਸਾਹਿਬ, 3 ਅਕਤੂਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਦੁਸ਼ਹਿਰਾ ਕਮੇਟੀ ਸਰਹਿੰਦ ਸ਼ਹਿਰ ਵੱਲੋਂ ਦੁਸ਼ਹਿਰੇ ਦੇ ਤਿਉਹਾਰ ਮੌਕੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਅਜੇ ਸਿੰਘ ਲਿਬੜਾ ਨੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ ਜਦ ਕਿ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਤੇ ਸੀਨੀਅਰ ਆਪ ਆਗੂ ਗੁਰਪ੍ਰੀਤ ਸਿੰਘ ਜੀਪੀ ਸ਼ਿਰਕਤ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਕੀਤੀ ਜਿੱਥੇ ਚੇਅਰਮੈਨ ਲਿਬੜਾ ਵੱਲੋਂ ਝੰਡੀ ਦੀ ਸ਼ੁਰੂਆਤ ਕਰਵਾਈ ਗਈ ਤੇ ਬੋਲਦਿਆਂ ਕਿਹਾ ਕਿ ਦੁਸ਼ਹਿਰਾ ਕਮੇਟੀ ਵੱਲੋਂ ਬਹੁਤ ਸਲਾਂਘਾਯੋਗ ਉਪਰਾਲਾ ਕੀਤਾ ਗਿਆ ਹੈ। ਕਿਉਂਕਿ ਜਿੱਥੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਉੱਥੇ ਹੀ ਸਕੂਲ ਕਾਲਜ ਯੂਨੀਵਰਸਿਟੀਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਜ਼ਿਲ੍ਹਾ ਤੇ ਸੂਬਾ ਪੱਧਰੀ ਮੁਕਾਬਲੇ ਕਰਵਾ ਕੇ ਵੱਡੇ ਇਨਾਮ ਤੇ ਮਾਨ ਸਨਮਾਨ ਕੀਤੇ ਜਾ ਰਹੇ ਹਨ ਕਿਉਂਕਿ ਖੇਡਾਂ ਨਾਲ ਹੀ ਨੌਜਵਾਨ ਜਿੱਥੇ ਜਿਸਮਾਨੀ ਤੌਰ ਤੇ ਤਕੜੇ ਹੋ ਸਕਦੇ ਨੇ ਉੱਥੇ ਹੀ ਆਪਣੇ ਦੇਸ਼ ਤੇ ਪਰਿਵਾਰ ਦਾ ਨਾਂ ਰੋਸ਼ਨ ਕਰ ਸਕਦੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਗੁਰਪ੍ਰੀਤ ਸਿੰਘ ਕੈੜੇ ਰਣਦੀਪ ਸਿੰਘ ਸੋਢੀ ਤੇ ਸਲਵਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਦੁਸ਼ਹਿਰਾ ਕਮੇਟੀ ਸਰਹਿੰਦ ਸ਼ਹਿਰ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਸਿੰਘ ਲਿਬੜਾ ਦੀ ਸਰਪਰਸਤੀ ਹੇਠ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਵਿੱਚ 100 ਦੇ ਕਰੀਬ ਪੰਜਾਬ ਦੇ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਨੇ ਭਾਗ ਲਿਆ ਹੈ ਜਿਸ ਨੂੰ ਦੇਖਣ ਲਈ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਤੇ ਵਲੰਟਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ ਜਿਸ ਵਿੱਚ ਸਵੇਰੇ ਕੁਸ਼ਤੀ ਦੰਗਲ ਦੀ ਸ਼ੁਰੂਆਤ ਵਰਿੰਦਰ ਸਿੰਘ ਸੋਨੀ ਆਸਟਰੇਲੀਆ ਅਤੇ ਸੁਖਵਿੰਦਰ ਸਿੰਘ ਚਾਨੇ ਸਾਂਝੇ ਤੌਰ ਤੇ ਕਰਵਾਈ ਗਈ ਸੀ ਤੇ ਬਾਅਦ ਵਿੱਚ ਝੰਡੇ ਦੀ ਸ਼ੁਰੂਆਤ ਤੇ ਪਹਿਲਵਾਨਾਂ ਨੂੰ ਇਨਾਮ ਵੰਡ ਸਮਾਰੋ ਚੇਅਰਮੈਨ ਅਜੇ ਸਿੰਘ ਲਿਬੜਾ ਤੇ ਗੁਰਮੀਤ ਸਿੰਘ ਗਲਾਸ ਹਾਊਸ ਵੱਲੋਂ ਕੀਤੀ ਕੀਤੀ ਗਈ ਉਹਨਾਂ ਕਿਹਾ ਕਿ ਦੁਸ਼ਹਿਰੇ ਦੇ ਮੌਕੇ ਕੁਸ਼ਤੀ ਦੰਗਲ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਤੇ ਸੱਭਿਆਚਾਰ ਨਾਲ ਜੋੜਨਾ ਹੈ ਤਾਂ ਜੋ ਉਹ ਅਜਿਹੇ ਟੂਰਨਾਮੈਂਟਾਂ ਨੂੰ ਦੇਖ ਕੇ ਖੇਡਾਂ ਵੱਲ ਪ੍ਰੇਰਿਤ ਹੋ ਸਕਣ ਇਸ ਮੌਕੇ ਹੋਰਨਾ ਤੋਂ ਇਲਾਵਾ ਸਲਵਿੰਦਰ ਸਿੰਘ ਫੌਜੀ ਜਗਵਿੰਦਰ ਸਿੰਘ ਜੱਗਾ ਪੀਐਸਪੀਐਸਐਲ ਪ੍ਰਧਾਨ ,ਕਾਲਾ ਧਿਮਾਨ ਮੱਖਣ ਸਹੋਤਾ ਇਕਬਾਲ ਸਿੰਘ ਬਿੰਦਰ ਸਿੰਘ ਰਿਖੀ ਕੁਮਾਰ ਗੁਰਪ੍ਰੀਤ ਕਲੇਰ ਹਰਮਿੰਦਰ ਸਿੰਘ ਖੁਰਮੀ ਵਿਜੇ ਕੁਮਾਰ ਡਾਕਟਰ ਅਵਤਾਰ ਸਿੰਘ ਲੱਕੀ ਡੋਲਾ ਹਰਵਿੰਦਰ ਸਿੰਘ ਨੱਪੀ ਸੌਡਾ ਨਵਦੀਪ ਸਿੰਘ ਨਵੀ ਸੁਖਦੇਵ ਸਿੰਘ ਦੇਬੀ ਮੇਘਨਾਥ ਸਿੰਘ ਰਾਜਵੰਤ ਸਿੰਘ ਅਵਤਾਰ ਸਿੰਘ ਸਰਪੰਚ ਲਵਲੀ ਸਰਪੰਚ ਬਹਾਦਰ ਜਲਾਲ ਹਰਪ੍ਰੀਤ ਸਿੰਘ ਨੋਨੀ ਬੱਗਾ ਭਲਵਾਨ ਤਰਸੇਮ ਸਿੰਘ ਭਲਵਾਨ, ਗੁਰਵਿੰਦਰ ਸਿੰਘ ਸ਼ਮਾ ਸੰਦੀਪ ਸੋਢੀ ਕੇਵਲ ਭਲਵਾਨ ਜੈਮਲ ਸਿੰਘ ਬੱਗਾ ਭਲਵਾਨ,ਹਰਦੀਪ ਸਿੰਘ ਹਨੀ ਆਸਟਰੇਲੀਆ ਆਦੀ ਹਾਜ਼ਰ ਸਨ

0 Comments