BREAKING NEWS

6/recent/ticker-posts

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਪੈਟਰੋਲ ਪੰਪ ਦੀ ਕੀਤੀ ਚੈਕਿੰਗ

ਫਤਿਹਗੜ੍ਹ ਸਾਹਿਬ, 2 ਅਕਤੂਬਰ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ):-  ਸਿਵਲ ਖੁਰਾਕ ਸਪਲਾਈ ਵਿਭਾਗ ਫਤਿਹਗੜ੍ਹ ਸਾਹਿਬ ਵੱਲੋਂ ਐਚਪੀ ਦੇ ਹਰਮਨ ਪੈਟਰੋਲ ਪੰਪ ਨੇੜੇ ਚਾਵਲਾ ਚੌਂਕ ਸਰਹਿੰਦ ਵਿਖੇ ਚੈਕਿੰਗ ਕੀਤੀ ਗਈl      ਇਸ ਮੌਕੇ ਡੀਐਫਐਸਓ ਕੇਵਲ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤੇ ਸ਼ਿਕਾਇਤ ਮਿਲਣ ਤੇ ਹਰਮਨ ਪੈਟਰੋਲ ਪੰਪ ਤੇ ਸਰਹਿੰਦ ਵਿਖੇ ਚੈਕਿੰਗ ਕੀਤੀ ਗਈ ਹੈ। ਜਿਸ ਅਨੁਸਾਰ ਨੋਟਿਸ ਬੋਰਡ ਅਪਡੇਟ ਨਹੀਂ ਸੀ, ਸਟਾਕ ਰਜਿਸਟਰ ਚੈੱਕ ਕਰਨ ਤੇ ਪੈਟਰੋਲ 843 ਲੀਟਰ ਅਤੇ ਡੀਜ਼ਲ 514 ਲੀਟਰ ਘੱਟ ਪਾਇਆ ਗਿਆ l ਹਵਾ ਦਾ ਕਪਰੈਸ਼ਰ ਠੀਕ ਨਹੀਂ ਸੀ,  ਤੇਲ ਪਾਉਣ ਵਾਲੀ ਮਸ਼ੀਨ ਵਿੱਚ ਖਰਾਬੀ ਸੀ, ਪ੍ਰਦੂਸ਼ਣ ਜਾਂਚ ਕੇਂਦਰ ਵੀ ਬੰਦ ਸੀl ਉਹਨਾਂ ਕਿਹਾ ਕਿ ਉਹ ਇਸ ਦੀ ਜਾਂਚ ਰਿਪੋਰਟ ਉਚ ਅਧਿਕਾਰੀਆਂ ਨੂੰ ਪੇਸ਼ ਕਰਨਗੇ l 
ਕੀ ਕਹਿੰਦੇ ਹਨ ਪੈਟਰੋਲ ਪੰਪ ਮਾਲਕ
 ਜਦ ਕਿ ਦੂਸਰੇ ਪਾਸੇ ਪੈਟਰੋਲ ਪੰਪ ਦੇ ਮਾਲਕ ਐਸ ਐਸ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੇ ਪੈਟਰੋਲ ਪੰਪ ਦੇ ਮਾਪਦੰਡ ਪੂਰੇ ਰੱਖੇ ਹੋਏ ਹਨ l ਉਹ ਹਰੇਕ ਵਿਅਕਤੀ ਦੇ ਵਾਹਨ ਨੂੰ ਪੂਰਾ ਤੇਲ ਪਾਉਂਦੇ ਹਨ l ਉਨ੍ਹਾਂ ਦੇ ਤੇਲ ਵਾਲੇ ਟੈਂਕ ਟੇਢੇ ਪਾਏ ਹੋਏ ਹਨ। ਜਿਸ ਕਾਰਨ ਚੈੱਕ ਕਰਨ ਤੇ ਤੇਲ ਘੱਟ ਸ਼ੋ ਹੁੰਦਾ ਹੈl ਇਸ ਸਬੰਧੀ ਉਹਨਾਂ ਨੇ ਐਚ ਪੀ ਕੰਪਨੀ ਨੂੰ ਵੀ ਦੱਸਿਆ ਹੋਇਆ ਹੈl ਉਹਨਾਂ ਕਿਹਾ ਕਿ ਉਹਨਾਂ ਤੇ ਲਗਾਏ ਦੋਸ਼ ਗਲਤ ਅਤੇ ਬੇਬੁਨਿਆਦ ਹਨ l

Post a Comment

0 Comments